1984 ਵਿਚ ਅੱਤਵਾਦੀ ਕੌਣ ਸੀ...??????

  • Public

1984 ਵਿਚ ਅੱਤਵਾਦੀ ਕੌਣ ਸੀ...??????

Started by Jesse 346 days ago

ਜਦੋਂ ਥਾਣਿਆਂ 'ਚ ਨਿੱਤ ਸਾਡੀ ਹੁੰਦੀ ਸੀ ਤਬਾਹੀ.

ਕਿਸੇ ਵੀ ਕਚਿਹਰੀ ਨੇ ਨਾ ਸਾਡੀ ਕੀਤੀ ਸੁਣਵਾਈ.

ਸਾਡੀ ਇਜ਼ੱਤ ਦੇ ਜਦੋਂ ਹੁੰਦੇ ਸੀ ਬਲਾਤਕਾਰ.

ਸਰਕਾਰੀ ਕੁੱਤਿਆਂ ਨੇ ਸਾਡਾ ਖੇਡਿਆ ਸ਼ਿਕਾਰ .

ਪਾ ਕੇ ਗਲਾਂ ਵਿਚ ਟਾਇਰ ਜਿਉਂਦਿਆਂ ਨੂੰ ਸਾੜ ਦਿੱਤਾ .

ਬੰਨ੍ਹ ਜੀਪਾਂ ਨਾਲ ਸਾਨੂੰ ਵਿਚਕਾਰੋਂ ਪਾੜ ਦਿੱਤਾ.

ਬੱਚਿਆਂ ਦੀਆਂ ਵੀ ਜ਼ਾਲਮਾ ਨੇ ਵਢ ਤੀਆਂ ਬਾਹਾਂ .

ਜਦੋਂ ਸਾਡਿਆਂ ਸਰੀਰਾਂ ਵਿਚ ਮਿਰਚਾਂ ਸੀ ਪਾਈਆਂ .

ਬੜੇ ਸ਼ੌਕ ਨਾਲ ਸਾਡੀਆਂ ਸੀ ਕੀਤੀਆਂ ਤਬਾਹੀਆਂ.

ਟੀ. ਵੀ ਉੱਤੇ ਸ਼ਰੇਆਮ ਆਖਦੀ ਸੀ ਸਰਕਾਰ .

ਜਿੱਥੇ ਦਿਸੇ ਸਰਦਾਰ ਓਹਨੂੰ ਦਿਓ ਗੋਲੀ ਮਾਰ .

ਅਸੀਂ ਦੁਖੀ ਹੋ ਕੇ ਜਦੋਂ ਹਥਿਆਰ ਚੁੱਕੇ '

ਕੰਗ'ਸਾਡੇ ਗਲ਼ ਅੱਤਵਾਦੀ ਦਾ ਲੇਵਲ ਦਿੱਤਾ ਟੰਗ.

ਦਿਲ ਉੱਤੇ ਹੱਥ ਰਖ ਤੁਸੀਂ ਦਿਓ ਬਈ ਜਵਾਬ.

ਓਸ ਵੇਲੇ ਹੋਰ ਫੇਰ ਕੀ ਕਰਦਾ ਪੰਜਾਬ.??

ਕੌਣ ਘਾਟੇ ਵਿੱਚ ਗਿਆ ਅਤੇ ਲਾਭੀ ਕੌਣ ਸੀ.??

1984 ਵਿਚ ਅੱਤਵਾਦੀ ਕੌਣ ਸੀ.....??

1984 ਵਿਚ ਅੱਤਵਾਦੀ ਕੌਣ ਸੀ...??????